ਸੰਜੈ-ਮਾਨਿਅਤਾ ਨੂੰ ਕੋਰਟ ਦਾ ਨੋਟਿਸ
ਮੁੰਬਈ, ਬੁੱਧਵਾਰ, 12 ਮਾਰਚ 2008( 22:08 IST )
ਭਾਸ਼ਾ
ਫਿਲਮ ਅਭਿਨੇਤਾ ਸੰਜੈ ਦੱਤ ਦੀ ਪਤਨੀ ਮਾਨਿਅਤਾ ਤੋਂ ਵਿਆਹ ਕਰਨ ਦਾ ਦਾਅਵਾ ਪੇਸ਼ ਕਰਨ ਵਾਲੇ ਇੱਕ ਬੰਦੇ ਦੀ ਸ਼ਿਕਾਇਤ ਤੇ ਗੌਰ ਕਰਦੇ ਹੋਏ ਇੱਥੇ ਦੀ ਇੱਕ ਸਥਾਨਕ ਅਦਾਲਤ ਨੇ ਦੱਤ ਅਤੇ ਮਾਨਿਅਤਾ ਖਿਲਾਫ ਨੋਟਿਸ ਜਾਰੀ ਕੀਤਾ ਹੈ.
ਮੇਰਾਜ ਉਰ ਰਹਿਮਾਨ ਨਾਂ ਦੇ ਵਿਅਕਤੀ ਨੇ ਦੱਤ ਅਤੇ ਮਾਨਿਅਤਾ ਦੇ ਵਿਆਹ ਦੀ ਵੈਧਤਾ ਨੂੰ ਇਸ ਅਧਾਰ ਤੇ ਚੁਣੌਤੀ ਦਿੱਤੀ ਕਿ ਉਸ ਨੇ ਹੁਣ ਤਕ ਮਾਨਿਅਤਾ ਨੂੰ ਤਲਾਕ ਨਹੀਂ ਦਿੱਤਾ ਹੈ. ਇਸ ਮਾਮਲੇ ਦੀ ਸੁਣਵਾਈ ਇੱਕ ਅਪ੍ਰੈਲ ਨੂੰ ਹੋਵੇਗੀ.
ਰਹਿਮਾਨ ਨੇ ਅਦਾਲਤ ਨੂੰ ਦੱਸਿਆ ਕਿ ਮਾਨਿਅਤਾ ਨੇ ਉਸ ਤੋਂ ਬਿਨ੍ਹਾਂ ਤਲਾਕ ਸੰਜੈ ਤੋਂ ਵਿਆਹ ਕਰਨ ਦਾ ਗੁਨਾਹ ਕੀਤਾ ਹੈ.
No comments:
Post a Comment