ਇਰਾਕੀ ਸ਼ਰਨਾਰਥੀਆਂ ਦੀ ਸ਼ਰਨ 'ਚ ਜ਼ੋਲੀ
ਵਾਸ਼ਿੰਗਟਨ, ਵੀਰਵਾਰ, 13 ਮਾਰਚ 2008( 14:32 IST )
ਏਐਨਆਈ
ਹਾਲੀਵੁੱਡ ਅਭਿਨੇਤਰੀ ਐਂਜਲੀਨਾ ਜ਼ੋਲੀ ਨੇ ਮਾਨਵਤਾ ਦੇ ਪੱਖ ਵਿੱਚ ਅਵਾਜ ਉਠਾਉਂਦੇ ਹੋਏ ਇੱਕ ਵਾਰ ਫਿਰ ਅਮਰੀਕੀ ਨਾਗਰਿਕਾਂ ਤੋਂ ਇਰਾਕੀ ਸ਼ਰਨਾਰਥੀਆਂ ਦੇ ਲਈ ਹਮਦਰਦੀ ਦੀ ਅਪੀਲ ਕੀਤੀ।
ਹਾਲ ਹੀ ਵਿੱਚ ਜ਼ੋਲੀ ਨੇ ਇਰਾਕ ਦੇ ਪ੍ਰਤੀ ਆਪਣਾ ਸਮਰਥਨ ਪੱਤਰ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਉਹਨਾਂ ਨੇ ਅਮਰੀਕੀ ਨਾਗਰਿਕਾਂ ਤੋਂ ਇਰਾਕੀ ਸ਼ਰਨਾਰਥੀਆਂ ਦੇ ਪ੍ਰਤੀ ਹਮਦਰਦੀ ਕਰਨ ਦੀ ਅਪੀਲ ਕੀਤੀ।
ਜ਼ੋਲੀ ਦਾ ਇਹ ਲੇਖ ਅਮਰੀਕੀ ਸਮਾਚਾਰ ਪੱਤਰ 'ਵਾਸ਼ਿੰਗਟਨ ਪੋਸਟ' ਵਿੱਚ ਪ੍ਰਕਾਸ਼ਿਤ ਹੋਇਆ ਹੈ, ਜਿਸਦਾ ਸਿਰਲੇਖ ਹੈ 'ਸਟੇਇੰਗ ਹੈਲਪ ਇਨ ਇਰਾਕ' ਇਸ ਸਮਰਥਨ ਪੱਤਰ ਵਿੱਚ ਉਹਨਾਂ ਨੇ ਅਮਰੀਕੀ ਨਾਗਰਿਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਰਾਕੀ ਸ਼ਰਨਾਰਥੀਆਂ ਦੇ ਮੁੜਵਸੇਵੇ ਵਿੱਚ ਆਰਥਿਕ ਸਹਾਇਤਾ ਦੇਣ।
ਜ਼ੋਲੀ ਦੇ ਇਸ ਲੇਖ ਦੇ ਅਨੁਸਾਰ ਦੇ ਅਨੁਸਾਰ ਸਹੀ ਅਤੇ ਸਟੀਕ ਸਹਾਇਤਾ ਤੋਂ ਬਿਨਾਂ ਸਾਡੇ ਲੋਕਾਂ ਦੀ ਉਸ ਤਰਾਂ ਨਾਲ ਸਹਾਇਤਾ ਨਹੀਂ ਕਰ ਸਕਦੇ ਜਿਵੇਂ ਕਿ ਅਸੀਂ ਕਰਨਾ ਚਾਹੁੰਦੇ ਹਾਂ। ਮੇਰਾ ਮੰਨਣਾ ਹੈ ਕਿ ਹੁਣ ਸਾਨੂੰ ਆਰਥਿਕ ਮੁੱਦਿਆਂ ਤੇ ਸਹਾਇਤਾ ਦੇਣ ਦੇ ਲਈ ਅੱਗੇ ਵੱਧਣਾ ਚਾਹੀਦਾ ਹੈ।
No comments:
Post a Comment